Surprise Me!

Pakistan ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਜੁੱਤੀਆਂ ਪਾਕੇ ਸ਼ੂਟਿੰਗ ਕਰ ਰਹੇ ਸਨ ਕਲਾਕਾਰ| OneIndia Punjabi

2022-10-03 1 Dailymotion

ਪਾਕਿਸਤਾਨ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਇਲਾਕੇ ’ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਫਿਲਮ ਦੂੀ ਸ਼ੂਟਿੰਗ ਦੌਰਾਨ ਮਰਿਆਦਾ ਦੀ ਉਲੰਘਣਾ ਹੋਈ ਹੈ। ਫਿਲਮ ਦੀ ਸਟਾਰ ਕਾਸਟ ਤੇ ਬਾਕੀ ਟੀਮ ਦੇ ਮੈਂਬਰ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ’ਚ ਪੁੱਜੇ ਤੇ ਸ਼ੂਟਿੰਗ ਕਰਨ ਲੱਗੇ। ਫਿਲਮ ‘ਲਾਹੌਰ-ਲਾਹੌਰ ਏ’ ਦੇ ਦਰਜਨ ਭਰ ਮੁਸਲਮਾਨ ਕਲਾਕਾਰ ਪੱਗਾਂ ਬੰਨ੍ਹ ਕੇ ਗੁਰਦੁਆਰੇ ’ਚ ਫਿਲਮ ਦੇ ਕੁਝ ਦ੍ਰਿਸ਼ ਫਿਲਮਾ ਰਹੇ ਸਨ। ਜਦੋਂ ਗੁਰਦੁਆਰਾ ਸਾਹਿਬ ਆਈ ਹੋਈ ਸੰਗਤ ਨੇ ਇਨ੍ਹਾਂ ਨੂੰ ਜੁੱਤੀਆਂ ਸਮੇਤ ਗੁਰਦੁਆਰੇ ਅੰਦਰ ਦੇਖਿਆ ਤਾਂ ਵਿਰੋਧ ਪ੍ਰਗਟ ਕੀਤਾ। ਸੰਗਤ ਨੇ ਇਸ ਦੀ ਵੀਡੀਓ ਵੀ ਬਣਾਈ ਤੇ ਵਾਇਰਲ ਕਰ ਦਿੱਤੀ। ਵੀਡੀਓ ’ਚ ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਫਿਲਮ ਦੀ ਸਟਾਰਕਾਸਟ ਨੂੰ ਸਿੱਖ ਧਰਨ ਤੇ ਪਰੰਪਰਾ ਬਾਰੇ ਦੱਸ ਰਹੇ ਹਨ। ਇਹ ਦੱਸਿਆ ਗਿਆ ਕਿ ਸ੍ਰੀ ਪੰਜਾ ਸਾਹਿਬ ਸਿੱਖ ਕੌਮ ਲਈ ਖ਼ਾਸ ਮਹੱਤਵ ਰੱਖਦਾ ਹੈ। <br />

Buy Now on CodeCanyon